bappu - raju bhandal lyrics
ਤੇਰੇ ਸਿਰ ਕੀਤੀ ਐਸ਼ ਬਥੇਰੀ ਬਾਪੂ ਹੁਣ ਬਾਰੀ ਆ ਤੇਰੀ

ਲਾਹ ਟੈਨਸ਼ਨ ਸਿਰ ਤੋੰ ਕੰਮ ਕਾਰ ਦੇਹ ਮੇਰੇ ਹੱਥ ਵਿੱਚ ਤੂੰ
ਹੁਣ ਲਾ ਸੀਪ ਦੀ ਬਾਜ਼ੀ ਬਾਪੂ ਬਹਿ ਕੇ ਸੱਥ ਵਿੱਚ ਤੂੰ

ਹੁਣ ਲੁੱਟ ਨਜ਼ਾਰੇ ਬਾਪੂ ਤੂੰ ਸੱਭ ਛੱਡ ਕੇ ਫਿੱਕਰਾਂ ਨੂੰ
ਕੁੱਕੜ ਦੀ ਬਾਂਗ ਨਾਲ ਉੱਠਦਾ ਸੀ ਤੂੰ ਪੋਹ ਮਾਘ ਦੀਆਂ ਰੁੱਤਾਂ ਚ
ਖੂਨ ਪਸੀਨਾ ਇੱਕ ਕਰਦਾ ਸੀ ਜੇਠ ਹਾੜ ਦੀਆਂ ਧੁੱਪਾਂ ਚ

ਦਸਾਂ ਨੌਹਾਂ ਦੀ ਕਰਕੇ ਖੁਸ਼ ਸੀ ਆਪਣੇ ਹੱਕ ਵਿੱਚ ਤੂੰ
ਹੁਣ ਲਾ ਸੀਪ ਦੀ ਬਾਜ਼ੀ ਬਾਪੂ ਬਹਿ ਕੇ ਸੱਥ ਵਿੱਚ ਤੂੰ
ਹੁਣ ਲਾ ਸੀਪ ਦੀ ਬਾਜ਼ੀ ਬਾਪੂ ਬਹਿ ਕੇ ਸੱਥ ਵਿੱਚ ਤੂੰ
ਹੁਣ ਲੁੱਟ ਨਜ਼ਾਰੇ ਬਾਪੂ ਤੂੰ ਸੱਭ ਛੱਡ ਕੇ ਫਿੱਕਰਾਂ ਨੂੰ
ਉੱਠ ਸਵੇਰੇ ਨਾਂਹ ਧੋ ਕੇ ਤੂੰ ਰੱਬ ਦਾ ਨਾਂਮ ਧੇਆਇਆ ਕਰ
ਸਾਰਾ ਦਿਨ ਬਹਿ ਕੇ ਮੰਜੇ ਤੇ ਆਪਣਾ ਹੁਕਮ ਚਲਾਇਆ ਕਰ

ਐਸ਼ ਕੈਸ਼ ਦੀਆਂ ਕੁੰਜੀਆਂ ਲਏ ਲੈ ਆਪਣੇ ਵੱਸ ਵਿੱਚ ਤੂੰ
ਹੁਣ ਲਾ ਸੀਪ ਦੀ ਬਾਜ਼ੀ ਬਾਪੂ ਬਹਿ ਕੇ ਸੱਥ ਵਿੱਚ ਤੂੰ
ਹੁਣ ਲਾ ਸੀਪ ਦੀ ਬਾਜ਼ੀ ਬਾਪੂ ਬਹਿ ਕੇ ਸੱਥ ਵਿੱਚ ਤੂੰ
ਹੁਣ ਲੁੱਟ ਨਜ਼ਾਰੇ ਬਾਪੂ ਤੂੰ ਸੱਭ ਛੱਡ ਕੇ ਫਿੱਕਰਾਂ ਨੂੰ
ਫਿਕਰ ਕਰੀਂ ਨਾ ਭੈਣ ਦੇ ਵਿਆਹ ਦਾ ਨਾ ਕਰਜ਼ੇ ਨਾਂ ਖੇਤੀ ਦਾ
ਲੁੱਟ ਨਜ਼ਾਰੇ ਮਨ ਮਰਜ਼ੀ ਦੇ ਬੈਠਾ ਧੁੱਪਾਂ ਸੇਕੀ ਜਾਹ

ਸੋਨੂੰ ਸਰਹਾਲੀ ਕਹਿੰਦਾ ਨਾਂ ਬੈਠੀ ਟੱਕ ਵਿੱਚ ਤੂੰ
ਹੁਣ ਲਾ ਸੀਪ ਦੀ ਬਾਜ਼ੀ ਬਾਪੂ ਬਹਿ ਕੇ ਸੱਥ ਵਿੱਚ ਤੂੰ
ਹੁਣ ਲਾ ਸੀਪ ਦੀ ਬਾਜ਼ੀ ਬਾਪੂ ਬਹਿ ਕੇ ਸੱਥ ਵਿੱਚ ਤੂੰ
ਹੁਣ ਲੁੱਟ ਨਜ਼ਾਰੇ ਬਾਪੂ ਤੂੰ ਸੱਭ ਛੱਡ ਕੇ ਫਿੱਕਰਾਂ ਨੂੰ
Random Song Lyrics :
- paranoia - jonwayne lyrics
- tätä tietä käyn - antti tuisku lyrics
- counter punch - big shug lyrics
- hard on a bitch - gucci mane lyrics
- flagship - russell! lyrics
- popurri 80's - mijares lyrics
- not love - b.o.b lyrics
- otis [4x4bars weekly #1] - spitty lyrics
- sunny - james brown lyrics
- kehr vor deiner eigenen tür - animus lyrics