sach chahidai (that's pain) - kaka ji lyrics
ਤੇਰਾ ਭੱਦਾ ਚਾਹੇ ਸੋਹਣਾ, ਮੈਨੂੰ ਸੱਚ ਚਾਹੀਦੈ
ਮੈਥੋਂ ਕੁਝ ਨਾ ਲੁਕਾਉਣਾ, ਮੈਨੂੰ ਸੱਚ ਚਾਹੀਦੈ
ਮਿਲੇ ਹਾਸਾ ਚਾਹੇ ਰੋਣਾ, ਮੈਨੂੰ ਸੱਚ ਚਾਹੀਦੈ
ਚਾਹੇ ਪੈਜੇ ਪਛਤਾਉਣਾ, ਮੈਨੂੰ ਸੱਚ ਚਾਹੀਦੈ
ਗੱਲ ਕੱਲ੍ਹ ‘ਤੇ ਨਾ ਛੱਡ, ਮੈਨੂੰ ਛੱਡ ਦੇ ਬੇਸ਼ੱਕ
ਦਿਲ ਦੁਖਣ ਦੇ ਅੱਜ, ਇਹ ਕਮਾਈ ਮੇਰਾ ਹੱਕ
ਇਹਤੋਂ ਵੱਧ ਮੈਂ ਕੀ ਚਾਹੁਣਾ? ਮੈਨੂੰ ਸੱਚ ਚਾਹੀਦੈ
ਮੈਥੋਂ ਕੁਝ ਨਾ ਲੁਕਾਉਣਾ, ਮੈਨੂੰ ਸੱਚ ਚਾਹੀਦੈ
ਹਾਂ, ਮਾਫ਼ੀਆਂ ਨਾ ਮੰਗ, ਐਵੇਂ ਹੱਥ ਜੇ ਨਾ ਜੋੜ
ਤੈਨੂੰ ਮੇਰਿਆਂ ਸਹਾਰਿਆਂ ਦੀ, ਦੱਸ ਕੀ ਐ ਲੋੜ?
ਤੈਨੂੰ ਚਾਹੁਣ ਵਾਲੇ ਸੱਜਣਾਂ ਦੀ ਕਮੀਂ ਕੀ ਐ ਸੱਜਣਾ?
ਦਿਲ ਲੱਗ ਜਾਣਾ ਤੇਰਾ, ਬੱਸ ਮੇਰਾ ਹੀ ਨੀਂ ਲੱਗਣਾ
ਮੇਰੀ ਫ਼ਿਕਰ ਨਾ ਕਰੀਂ, ਜੀ ਲੈਣੈ ਮੈਂ।
ਤੈਨੂੰ ਲੋਕਾਂ ਕੋਲੋਂ ਖੋਹ ਕੇ, ਕੀ ਲੈਣੈ ਮੈਂ?
ਹੱਕ ਤੇਰੇ ‘ਤੇ ਬੇਸ਼ੱਕ ਮੇਰਾ, ਰਿਹਾ ਨਾ ਕੋਈ
ਕੋਈ ਆਖਰੀ ਤਾਂ ਹੋਣਾ! ? ? ?
ਮੈਨੂੰ ਸੱਚ ਚਾਹੀਦੈ
ਮੈਂ ਕਰਨਾ ਕੀ ਐ, ਮੈਨੂੰ ਮਿਲਣਾ ਕੀ ਐ
ਤੂੰ ਸਵਾਲ ਨਾ ਉਠਾ ਮੇਰਿਆਂ ਸਵਾਲਾਂ ‘ਤੇ
**ਕੋਈ ਪਹਿਲਾਂ ਵੀ ਤਾਂ ਸੀ।
ਕੋਈ ਹੁਣ ਵੀ ਤਾਂ ਹੈ।
ਕੋਈ ਫੇਰ ਆਵੇਗਾ ਤੇਰਿਆਂ ਖਿਆਲਾਂ ‘ਤੇ**
ਤੂੰ ਅਜ਼ਾਦ ਅੱਜ ਤੋਂ, ਤੂੰ ਜਾ ਯਾਰਾ ਜਾ।
ਮੇਰੇ ਅੱਗੇ ਇਸ਼ਕੇ ਦੇ ਵਾਸਤੇ ਨਾ ਪਾ।
ਤੇਰੇ ਅੱਖੀਆਂ ਦੇ ਪਾਣੀ ਤੋਂ
ਮੇਰਾ ਉੱਠਿਆ ਯਕੀਨ ਜਿਹੜਾ ਮੁੜ ਕੇ ਨੀਂ ਆੳੁਣਾ
ਮੈਨੂੰ ਸੱਚ ਚਾਹੀਦੈ।
Random Song Lyrics :
- deep waters - richard hawley lyrics
- больше (more) - фенди (cyberfendi) lyrics
- false - psychosis lyrics
- song request - ray volpe lyrics
- mi - big rush lyrics
- à ma place - deemax lyrics
- new god - mute choir lyrics
- cvore - vergo lyrics
- gaddi khali aagai aye - malik mushtaq zakhmi lyrics
- speed of light (demo) - lordarthurviper lyrics